ਜਿਲ੍ਹਾ ਸਿੱਖਿਆ ਅਫਸਰ ਵਲੋਂ ਅੱਜ ਸ਼ਾਮ ਤੱਕ 200 ਅਧਿਆਪਕਾਂ ਦੀ ਪ੍ਰਮੋਸ਼ਨ ਲਿਸਟ ਮੁਕੰਮਲ ਕਰਨ ਦਾ ਦਿੱਤਾ ਭਰੋਸਾ

 *👉ਹੈੱਡਟੀਚਰ ਪ੍ਰਮੋਸ਼ਨਾ ਲਈ ਸਮੂੰਹ ਯੂਨੀਅਨ ਵਲੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੀ ਸਹਿਮਤੀ*


*👉ਜਿਲ੍ਹਾ ਸਿੱਖਿਆ ਅਫਸਰ ਵਲੋਂ ਅੱਜ ਸ਼ਾਮ ਤੱਕ ਯੋਗ ਅਧਿਆਪਕ ਦੀ ਪ੍ਰਮੋਸ਼ਨ ਲਿਸਟ ਮੁਕੰਮਲ ਕਰਨ ਦਾ ਦਿੱਤਾ ਭਰੋਸਾ*। 


*👉11 ਨਵੰਬਰ ਤੋਂ ਪਹਿਲਾਂ ਪਹਿਲਾਂ ਹੋਣਗੇ ਹੈੱਡਟੀਚਰ ਆਰਡਰ।*


ਮੋਹਾਲੀ 9 ਨਵੰਬਰ

 *ਜਿਲ੍ਹੇ ਵਿੱਚ 200 ਦੇ ਕਰੀਬ ਹੈੱਡਟੀਚਰ ਦੀਆਂ ਖਾਲੀ ਪਈਆਂ ਪੋਸਟਾਂ ਤੇ ਪ੍ਰਮੋਸ਼ਨਾ ਕਰਨ ਲਈ ਰੋਸਟਰ ਪ੍ਰਵਾਨਗੀ ਤੋਂ ਬਾਅਦ ਹੁਣ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਤੁਰੰਤ ਆਰਡਰ ਕਰਨ ਨੂੰ ਲੈ ਕੇ ਅੱਜ ਜਿਲ੍ਹੇ ਦੀਆਂ ਸਮੂੰਹ ਅਧਿਆਪਕ ਜਥੇਬੰਦੀਆਂ ਨੇ ਇਕਸੁਰ ਹੋ ਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਨਾਲ ਦਫਤਰ ਵਿਖੇ ਮੀਟਿੰਗ ਕਰਦਿਆਂ ਲਿਖਤੀ ਸਹਿਮਤੀ ਦਿੱਤੀ ਕਿ ਨਿਯਮਾਂ ਅਨੁਸਾਰ ਅਧਿਆਪਕ ਨੂੰ ਬਣਦਾ ਹੱਕ ਦਿੰਦਿਆਂ ਤਰੁੰਤ ਆਰਡਰ ਕੀਤੇ ਜਾਣ।* 

       *👉ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਸੁਸ਼ੀਲ ਕੁਮਾਰ ਤੁਲੀ ਵੱਲੋਂ ਪੂਰਨ ਭਰੋਸਾ ਦਿੰਦਿਆਂ ਦਫਤਰੀ ਅਮਲੇ ਨੂੰ ਅੱਜ ਸ਼ਾਮ ਤੱਕ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦਾ ਰਿਕਾਰਡ ਤੇ ਲਿਸਟਾਂ ਮੁਕੰਮਲ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੌਕੇ ਤੇ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਸਵੈਘੋਸ਼ਨਾ ਸਬੰਧੀ ਨਮੂਨਾ ਪੱਤਰ ਬੀ ਪੀ ਈ ਓ ਦਫਤਰਾਂ ਨੂੰ ਜਾਰੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਟੇਸ਼ਨ ਚੋਣ ਕਰਾ ਕੇ 11 ਨਵੰਬਰ ਤੱਕ ਆਰਡਰ ਜਾਰੀ ਕਰ ਦਿੱਤੇ ਜਾਣਗੇ।* 

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਤਿਹਾਸਕ ਫੈਸਲੇ ਪੜ੍ਹੋ ਇਥੇ 


6TH PAY COMMISSION: 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ, ਅੱਜ ਹੋਈਆਂ 3 ਨੋਟੀਫਿਕੇਸ਼ਨ ਜਾਰੀ, ਪੜ੍ਹੋ ਇਥੇ








           *👉ਮੀਟਿੰਗ ਦੌਰਾਨ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂੰ ਸਤਬੀਰ ਸਿੰਘ ਬੋਪਾਰਾਏ ਸੁਖਵਿੰਦਰ ਸਿੰਘ ਮਾਨ ਸੁਰੇਸ਼ ਕੁਮਾਰ ਖੁੱਲਰ ਡੀ ਟੀ ਐਫ ਤੋਂ ਅਸ਼ਵਨੀ ਅਵਸਥੀ ਸੁਖਰਾਜ ਸਿੰਘ ਸਰਕਾਰੀਆ ਗੌਰਮਿੰਟ ਟੀਚਰ ਯੂਨੀਅਨ ਤੋਂ ਗੁਰਦੀਪ ਸਿੰਘ ਬਾਜਵਾ ਹਰਿੰਦਰ ਸਿੰਘ ਸੁਲਤਾਨਵਿੰਡ ਬੀ ਐਡ ਫਰੰਟ ਤੋਂ ਸੰਤਸੇਵਕ ਸਿੰਘ ਸਰਕਾਰੀਆ ਸੰਜੀਵ ਕਾਲੀਆ ਗੌਰਮਿੰਟ ਸਕੂਲ ਟੀਚਰ ਯੂਨੀਅਨ ਤੋਂ ਰਾਜੇਸ਼ ਖਾਪਰਖੇੜੀ ਅਤੇ ਇਸ ਤੋਂ ਇਲਾਵਾ ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਦੇਵ ਸਿੰਘ ਅਰੁਣਾ ਕੁਮਾਰੀ ਡੀਲਿੰਗ ਹੈਂਡ ਲਖਵਿੰਦਰ ਸਿੰਘ ਅਤੇ ਵੱਖ ਵੱਖ ਯੂਨੀਅਨਾਂ ਦੇ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਸੁਖਦੇਵ ਸਿੰਘ ਵੇਰਕਾ ਸੁਖਜਿੰਦਰ ਸਿੰਘ ਹੇਰ ਮਨਪ੍ਰੀਤ ਸਿੰਘ ਚਮਿਆਰੀ ਜਤਿੰਦਰ ਸਿੰਘ ਲਾਵੇਂ ਚਰਨਜੀਵ ਕੁਮਾਰ ਗੁਰਬਿੰਦਰ ਸਿੰਘ ਖਹਿਰਾ ਨਵਦੀਪ ਸਿੰਘ ਰਣਜੀਤ ਸਿੰਘ ਸ਼ਾਹ ਮਨਿੰਦਰ ਸਿੰਘ ਯਾਦਵਿੰਦਰ ਸਿੰਘ ਜਗਦੀਸ਼ ਸਿੰਘ ਮਨਜਿੰਦਰ ਸਿੰਘ ਨਵਦੀਪ ਸਿੰਘ ਗੁਰਵਿੰਦਰ ਸਿੰਘ ਹਾਜਰ ਸਨ।*

Also read: 6TH PAY COMMISSION: ਸਰਕਾਰ ਵੱਲੋਂ ਪੈਨਸ਼ਨਰਾਂ ਲਈ 1 ਜਨਵਰੀ 2016 ਤੋਂ ਡੀਏ ਸਬੰਧੀ ਨੋਟੀਫਿਕੇਸ਼ਨ 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends